ਸਹਿਚਾਰ ਨਾ ਗਵਾਈਏ
ਸਤਿਕਾਰ ਨਾ ਗਵਾਈਏ
ਲੈ ਕੇ ਬੇ -ਵਿਸਾਹੀ - ਟੀਕਾ
ਏਤਬਾਰ ਨਾ ਗਵਾਈਏ
ਕਾਲੀ ਬੋਲੀ ਇਹ ਹਨੇਰੀ,
ਫਿਰੇ ਕਰਨ ਉਜਾੜਾ।
ਤੁਸੀਂ ਅਸੀਂ ਸਾਰੇ
ਕਿਰਦਾਰ ਨਾ ਗਵਾਈਏ
ਵੈਰੀ ਮੁੱਢੋਂ ਇਹੀ ਚਾਹਵੇ
ਸਾਨੂੰ ਮੁੱਢ ਤੋਂ ਮੁਕਾਉਣਾ।
ਆਪਾਂ ਕੱਟੀ ਵੱਛੀ ਬੀਜ
ਅਧਿਕਾਰ ਨਾ ਗਵਾਈਏ।
ਸਾਡੇ ਜ਼ਿਹਨ ਤੇ ਕਰ
ਜੋ ਇਹ ਬੈਠਾ ਅਧਿਕਾਰ
ਇਸ ਬਜ਼ਾਰ ਬਾਜ਼ੀ ਹੱਥੋਂ
ਪਰਿਵਾਰ ਨਾ ਗਵਾਈਏ
ਫਿਰ ਕਰ ਕੇ ਇਕੱਠੇ ਚੁੱਲ੍ਹੇ
ਸਾਂਝੇ ਬਚ ਜਾਈਏ।
ਐਂਵੇ ਭੰਗ ਭਾਅ ਹੀ ਭਾਅ -ਜੀ
ਜ਼ਰ ਦਾਰ ਨਾ ਗਵਾਈਏ
ਦੀਪ ਜ਼ੀਰਵੀ
कोई टिप्पणी नहीं:
एक टिप्पणी भेजें